Monday, 21 January 2013

A reply to a message about the meaning of the Adi-Chand emblem


ਗੁਰੂ ਫ਼ਤਿਹ!

ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਫ਼ਤਿਹ ਪ੍ਰਵਾਨ ਹੋਵੇ ਵੀਰ ਕਮਲਰੂਪ ਸਿੰਘ ਜੀ!
ਆਸ ਹੈ ਵਾਹਿਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਆਪ ਜੀ ਚੜ੍ਹਦੀ ਕਲ੍ਹਾ ਵਿੱਚ ਹੋਵੋਗੇ! ਵੀਰ ਜੀਓ, ਆਪ ਜੀ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਕਿ ਆਪ ਖ਼ਾਲਸੇ ਦੀ ਖ਼ਾਲਿਸ ਦਿੱਖ ਦੇ ਮਾਲਿਕ ਬਣੇ। ਆਪ ਜੀ ਦੀਆਂ ਤਸਵੀਰਾਂ ਦੇਖੀਆਂ। ਇੱਕ ਤਸਵੀਰ ਵਿੱਚ ਆਪ ਜੀ ਨੇ ਦੁਮਾਲੇ ਤੇ ਜੋ ਚੰਨ-ਤੋੜੇ ਸਜਾਏ ਹਨ ਕੀ ਉਹਨਾਂ ਬਾਰੇ ਕੁੱਝ ਚਾਨਣਾ ਪਾਉਗੇ? ਆਪਣੀ ਤਸਵੀਰ ਨੂੰ ਮੁੱਖ ਰੱਖ ਕੇ ਕ੍ਰਿਪਾ ਕਰ ਕੇ ਹੇਠ ਲਿਖਤ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕਰੋ ਜੀ:
“ਇਤਿਹਾਸਿਕ ਖੰਡੇ ਦੀ ਜਗ੍ਹਾ ਦੋ ਘੁੰਗਰੂਆਂ ਵਾਲੇ ਚੰਨ-ਤੋੜੇ ਨੂੰ ਸਿੱਖ ਧਰਮ ਵਿੱਚ ਕਿਸ ਨੇ, ਕਦੋਂ ਅਤੇ ਕਿਉਂ ਪ੍ਰਚੱਲਤ ਕੀਤਾ? ਕੀ ਵਜ੍ਹਾ ਹੈ ਕਿ ਅੱਜ ਦੇ ਅਖੌਤੀ ਸਾਧ ਅਤੇ ਕਈ ਹੋਰ ਸਿੱਖ ਆਪਣੇ ਦੁਮਾਲਿਆਂ ਤੇ ਬਜਾਏ ਖ਼ਾਲਸੇ ਦੇ ਵਿਰਾਸਤੀ ਖੰਡੇ (ਜਿਸ ਵਿੱਚ ਖੰਡਾ, ਚੱਕਰ ਅਤੇ ਦੋ ਕ੍ਰਿਪਾਨਾਂ ਮਿਲ ਕੇ ਸੰਪੂਰਨ ਖੰਡਾ ਬਣਾਉਂਦੀਆਂ ਹਨ) ਨੂੰ ਤਿਆਗ਼ ਕੇ ਇਸ ਚੰਨ-ਤੋੜੇ ਨਾਲ ਮੋਹ ਵਿਖਾ ਰਹੀਆਂ ਹਨ। ਪਿੱਛੇ ਜਿਹੇ ਵੀਰ ਡਾ: ਉੱਦੋਕੇ ਹੋਰਾਂ ਇਹ ਵੀ ਦੱਸਿਆ ਸੀ ਕਿ ਸਾਡੇ ਗੁਰਦੁਆਰਿਆਂ ਵਿੱਚ ਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਉੱਪਰ ਵਾਲੇ ਖੰਡੇ ਦੀ ਸ਼ਕਲ ਨੂੰ ਵੀ ਹਿੰਦੂ ਤ੍ਰਿਸ਼ੂਲ ਦਾ ਰੂਪ ਦੇਣ ਦੇ ਕਈ ਕੇਸ ਸਾਹਮਣੇ ਆਏ ਹਨ। ਅਸੀਂ ਕਦੋਂ ਤੱਕ ਇਸ ਚੁੱਪੀ ਨੂੰ ਧਾਰੀ ਰੱਖਣਾ? ਕੀ ਇਸੇ ਤਰ੍ਹਾਂ ਹੀ ਹੌਲੀ-ਹੌਲੀ ਹਿੰਦੂਆਂ ਦੇ ਹੱਥੋਂ ਸਿੱਖੀ ਦਾ ਘਾਣ ਕਰਵਾਈ ਜਾਣਾ? ਅੱਜ ਹਿੰਦੂ ਸਾਡੇ ਹੀ ਭਰਾਵਾਂ ਹੱਥੋਂ ਸਾਡੇ ਹੀ ਧਰਮ, ਧਰਮ ਗ੍ਰੰਥ, ਧਰਮ ਚਿੰਨਾਂ, ਵਿਰਾਸਤ, ਸਤਿਕਾਰਿਤ ਸ਼ਹੀਦਾਂ, ਮਾਂ-ਬੋਲੀ, ਮਾਂ-ਧਰਤੀ, ਆਦਿ ਨੂੰ ਮਲਿਆਮੇਟ ਕਰਣ ਦੇ ਨਿੱਤ ਨਵੇਂ ਪ੍ਰਯੋਜਨ ਕਰ ਰਿਹਾ ਹੈ ਅਤੇ ਅਸੀਂ ਹਾਂ ਕਿ ਦੇਖ਼ ਕੇ ਵੀ ਅਣਦੇਖਿਆ ਕਰ ਦਿੰਦੇ ਹਾਂ। ਸੋਚ ਲਓ ਕਿ ਸਿੱਖੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਕਰਨਾ ਜਾਂ ਗੁਰੂਆਂ ਅਤੇ ਸ਼ਹੀਦਾਂ ਦੀਆਂ ਜਾਨਾਂ ਦੇ ਮੁੱਲ ਲਈ ਸਿੱਖੀ ਨੂੰ ਕੌਡੀਆਂ ਭਾਅ ਰੁੱਲਣ ਲਈ ਛੱਡ ਦੇਣਾ। ਕਈ ਸਦੀਆਂ ਗ਼ੁਲਾਮੀ ਕੱਟਣ ਵਾਲੇ ਨੂੰ ਅੱਜ ਜਦੋਂ ਰਾਜ-ਭਾਗ ਮਿਲਿਆ ਉਹ ਅੱਜ ਘੱਟਗਿਣਤੀ ਕੌਮਾਂ ਮੁਸਲਿਮ, ਸਿੱਖ, ਈਸਾਈ, ਆਦਿ ਨਾਲ ਕਹਿਰ ਕਮਾ ਰਿਹਾ ਹੈ। ਲੋੜ੍ਹ ਹੈ ਕਿ ਜੱਥੇਬੰਦ ਹੋ ਕੇ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।”
ਧੰਨਵਾਦ ਜੀ! ਵਾਹਿਗੁਰੂ ਜੀ ਕ੍ਰਿਪਾ ਕਰਣ ਅਤੇ ਹਮੇਸ਼ਾਂ ਚੜ੍ਹਦੀ ਕਲ੍ਹਾ ਬਖ਼ਸ਼ਣ!
ਗੁਰੂ ਫ਼ਤਿਹ!
ਸਤਿਕਾਰ ਸਹਿਤ,
ਸੁਖਜਿੰਦਰ ਸਿੰਘ


The Adi-Chand is the union of Adi Shakti (the Khanda) and the Channd (the moon).

According to the Buddha Dal oral tradition, at Mecca Guru Nanak was given the Channd, he said in my Tenth form I will unite it with the Sword.

The symbol means Degh and Tegh - eg the Batta of charity (Degh) - and the Tegh Sword -(Khanda)

Therefore it is the Khanda and Batta of the Amrit sanchar.

If we go even deeper into the spiritual meaning:

The Khanda is a solar symbol. The channd is obviously the moon.

This Shabad is by Bhagat Kabeer Ji in Raag Raamkalee on Pannaa 971 

sis kIno sUr igrwsw ] sas keeno soor giraasaa || the moon energy has devoured the sun energy.


1 comment: